Upcoming Events

18ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ (18th International Mahan Kirtan Darbar)

October 11th 5:00 pm - October 12th 7:00 am
ਹੁਸ਼ਿਆਰਪੁਰ (HOSHIARPUR) -146001, PB - India
ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ (ਰਜਿ:) ਵਲੋਂ 18ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਮਿਤੀ 11 ਅਕਤੂਬਰ 2008 ਦਿਨ ਸ਼ਨੀਵਾਰ ਨੂੰ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਸ਼ਾਮ 5:00 ਵਜੇ ਤੋਂ ਅਮ੍ਰਿਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ |

Event Details

ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮ੍ਰਿਤ ਸਾਰੇ || ੴ ਸਤਿਗੁਰੂ ਪ੍ਰਸਾਦਿ ਸਤਿਕਾਰਯੋਗ ਗੁਰਮੁੱਖ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ || ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ (ਰਜਿ:) ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵਲੋਂ 18ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ ਮਿਤੀ 11 ਅਕਤੂਬਰ 2008 ਦਿਨ ਸ਼ਨੀਵਾਰ ਨੂੰ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਸ਼ਾਮ 5:00 ਵਜੇ ਤੋਂ ਅਮ੍ਰਿਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ | ਇਹ ਮਹਾਨ ਕੀਰਤਨ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ | ਇਸ ਮਹਾਨ ਸਮਾਗਮ ਵਿੱਚ ਆਪ ਜੀ ਨੂੰ ਪਰਿਵਾਰ ਸਮੇਤ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ਜੀ | ਆਪ ਜਿਤਨੇ ਵੀ ਕਦਮ ਚਲ ਕੇ ਆਉਗੇ , ਆਪ ਜੀ ਦਾ ਇਕ ਇਕ ਕਦਮ ਸਾਡੇ ਸਿਰ ਭੱਥੇ ਹੋਵੇਗਾ | ਆਪ ਆਪਣੇ ਪਹੁੰਚਣ ਦੀ ਸੂਚਨਾ ਪੁੱਛ ਗਿੱਛ ਦਫ਼ਤਰ ਤੇ ਦੇਣੀ ਜੀ | ਆਪ ਜੀ ਦੀ ਉਡੀਕ ਵਿੱਚ ਗੁਰੂ ਪੰਥ ਦੇ ਦਾਸ, ਸੰਤ ਅਨੂੰਪ ਸਿੰਘ ਸ. ਅਜਵਿੰਦਰ ਸਿੰਘ ਸਰਪ੍ਰਸਤ ਸਿੱਖ ਵੈਲਫ਼ੇਅਰ ਸੁਸਾਇਟੀ ਪ੍ਰਧਾਨ ਅਤੇ ਸਮੂਹ ਮੈਂਬਰ ਹੁਸ਼ਿਆਰਪੁਰ ਸਿੱਖ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ (ਰਜਿ:) ਫੋਨ ਨੰਬਰ:98154-95786 ਸ. ਜਸਵਿੰਦਰ ਸਿੰਘ ਪ੍ਰਮਾਰ ਵਾਇਸ ਪ੍ਰਧਾਨ .ਸਿੱਖ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ (ਰਜਿ:) ਫੋਨ ਨੰਬਰ:92178-80355 ਨੋਟ: 1.ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰੂਦੁਆਰਾ ਮਿੱਠਾ ਟਿਵਾਣਾ ਤੋਂ ਸ਼ਾਮ 4:00 ਵਜੇ ਪੂਰਨ ਗੁਰੂ ਮਰਯਾਦਾ ਅਨੁਸਾਰ ਨਗਰ ਕੀਰਤਨ ਦੇ ਰੂਪ ਵਿੱਚ ਲਿਆਂਦੇ ਜਾਣਗੇ| 2. ਧਰਮ ਪ੍ਰਚਾਰ ਕਮੇਟੀ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਲੋਂ ਇਤਿਹਾਸਿਕ ਫੋਟੋ ਪ੍ਰਦਰਸ਼ਨੀ ਲਗਾਈ ਜਾਵੇਗੀ | 3. ਧਾਰਮਿਕ ਬੁੱਕ ਪ੍ਰਦਰਸ਼ਨੀ ਲਗਾਈ ਜਾਵੇਗੀ 4. ਮੈਡੀਕਲ ਕੈਂਪ ਤੇ ਖੂਨ ਦਾਨ ਕੈਂਪ ਲਾਇਆ ਜਾਵੇਗਾ 5. ਗੁਰੂ ਕਾ ਲੰਗਰ ਅਤੁੱਟ ਵਰਤੇਗਾ 6. ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤਣਗੇ kitaban de pardashni lai stall book karwon lai ya kise parkaar de puch gish lai contact karo. S. AJVINDER SINGH (pardhan sikh welfare society)........................98154-95786 S. JASVINDER SINGH PARMAR (vice pardhan sikh welfare society)..................92178-80355
HARJINDER SINGH SAINI
honeysaini21@yahoo.com

Email Lists

SikhNet.com Updates Daily Sikh News Daily Hukamnama Unsubscribe